ਨਵੀਂ ਦਿੱਲੀ, 23 ਅਗਸਤ
ਦਿੱਲੀ ਦੰਗਿਆਂ ਦੇ ਮਾਮਲੇ ’ਚ ਯੂਏਪੀਏ ਤਹਿਤ ਗ੍ਰਿਫ਼ਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਪੁਲੀਸ ਆਪਣੇ ਦਾਅਵਿਆਂ ਉਤੇ ਹੀ ਪੂਰੀ ਨਹੀਂ ਉਤਰ ਰਹੀ ਅਤੇ ਇਹ ਕੇਸ ‘ਮਨਘੜਤ’ ਹੈ। ਇਹ ਦੰਗੇ ਉਤਰੀ ਦਿੱਲੀ ਵਿੱਚ ਪਿਛਲੇ ਸਾਲ ਫਰਵਰੀ ਵਿੱਚ ਹੋਏ ਸਨ। ਉਮਰ ਖਾਲਿਦ ਨੇ ਇਸ ਕੇਸ ਵਿਚ ਜ਼ਮਾਨਤ ਮੰਗੀ ਹੈ। ਖਾਲਿਦ ਦੇ ਵਕੀਲ ਨੇ ਕਿਹਾ ਕਿ ਐਫਆਈਆਰ ਮਨਘੜਤ ਹੈ ਤੇ ਬੇਲੋੜੀ ਹੈ ਅਤੇ ਇਸ ਨੂੰ ਚੋਣਵੇਂ ਢੰਗ ਨਾਲ ਕੁਝ ਲੋਕਾਂ ਖ਼ਿਲਾਫ਼ ਤਿਆਰ ਕੀਤਾ ਗਿਆ ਹੈ। -ਪੀਟੀਆਈ