ਟੂਟੀਕੋਰਿਨ (ਤਾਮਿਲਨਾਡੂ), 1 ਜੁਲਾਈ
ਪੁਲੀਸ ਹਿਰਾਸਤ ’ਚ ਪੀ ਜਯਰਾਜ ਅਤੇ ਉਸ ਦੇ ਪੁੱਤਰ ਬੈਨਿਕਸ ਦੀ ਕੁੱਟਮਾਰ ਮਗਰੋਂ ਹੋਈ ਮੌਤ ਦੇ ਮਾਮਲੇ ਦੀ ਜਾਂਚ ਸੀਬੀ-ਸੀਆਈਡੀ ਨੇ ਸ਼ੁਰੂ ਕਰ ਦਿੱਤੀ ਹੈ। ਤਿਰੁਨਲਵੇਲੀ ਦੇ ਡੀਐੱਸਪੀ ਅਨਿਲ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੋਬਾਈਲ ਦੀ ਦੁਕਾਨ ’ਤੇ ਜਾ ਕੇ ਪੁੱਛ-ਗਿੱਛ ਕੀਤੀ। ਉਧਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਤਾਮਿਲਨਾਡੂ ਦੇ ਡੀਜੀਪੀ ਅਤੇ ਤੁਤੂਕੁਡੀ ਜ਼ਿਲ੍ਹੇ ਦੇ ਐੱਸਪੀ ਨੂੰ ਨੋਟਿਸ ਜਾਰੀ ਕੀਤੇ ਹਨ। ਇਸ ਦੌਰਾਨ ਸਾਤਨਕੁਲਮ ਪੁਲੀਸ ਸਟੇਸ਼ਨ ਦੀ ਮਹਿਲਾ ਹੈੱਡ ਕਾਂਸਟੇਬਲ ਰੇਵਤੀ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਮੁਲਾਜ਼ਮਾਂ ਨੇ ਪਿਤਾ ਅਤੇ ਪੁੱਤਰ ਨੂੰ ਪੂਰੀ ਰਾਤ ਲਾਠੀਆਂ ਨਾਲ ਕੁੱਟਿਆ ਸੀ। ਰੇਵਤੀ ਨੇ ਕਿਹਾ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
-ਪੀਟੀਆਈ