ਤੂਤੀਕੋਰਨ (ਤਾਮਿਲਨਾਡੂ), 1 ਜੁਲਾਈ
ਪੁਲੀਸ ਹਿਰਾਸਤ ’ਚ ਪੀ ਜਯਰਾਜ ਅਤੇ ਉਸ ਦੇ ਪੁੱਤਰ ਬੇਨਿਕਸ ਦੀ ਕੁੱਟਮਾਰ ਮਗਰੋਂ ਹੋਈ ਮੌਤ ਦੇ ਮਾਮਲੇ ਦੀ ਜਾਂਚ ਸੀਬੀ-ਸੀਆਈਡੀ ਨੇ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਚਾਰ ਪੁਲੀਸ਼ ਮੁਲਾਜ਼ਮਾਂ ਸਮੇਤ ਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਕ ਪੁਲੀਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿਰੁਨਲਵੇਲੀ ਦੇ ਡੀਐੱਸਪੀ ਅਨਿਲ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੋਬਾਈਲ ਦੀ ਦੁਕਾਨ ’ਤੇ ਜਾ ਕੇ ਪੁੱਛ-ਗਿੱਛ ਕੀਤੀ। ਉਧਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਤਾਮਿਲਨਾਡੂ ਦੇ ਡੀਜੀਪੀ ਅਤੇ ਥੂਥੂਕੁਡੀ ਜ਼ਿਲ੍ਹੇ ਦੇ ਐੱਸਪੀ ਨੂੰ ਨੋਟਿਸ ਜਾਰੀ ਕੀਤੇ ਹਨ। ਕਮਿਸ਼ਨ ਨੇ ਪੁਲੀਸ ਅਧਿਕਾਰੀਆਂ ਨੂੰ ਛੇ ਹਫ਼ਤਿਆਂ ਦੇ ਅੰਦਰ ਮੈਜਿਸਟਰੇਟੀ ਜਾਂਚ, ਪੋਸਟਮਾਰਟਮ ਸਮੇਤ ਹੋਰ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਕਿਹਾ ਹੈ।