ਨੋਇਡਾ: ਸਥਾਨਕ ਸੈਕਟਰ-6 ਵਿੱਚ ਕ੍ਰਿਕਟ ਦੀ ਗੇਂਦ ਕੱਢਣ ਲਈ ਸੀਵਰ ਟੈਂਕ ਵਿੱਚ ਵੜੇ ਦੋ ਨੌਜਵਾਨਾਂ ਦੀ ਐਤਵਾਰ ਸਵੇਰੇ ਮੌਤ ਹੋ ਗਈ, ਜਦਕਿ ਦੋ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਜਲ ਬੋਰਡ ਦੇ ਸੀਵਰ ਟੈਂਕ ਵਿੱਚ ਗੇਂਦ ਡਿੱਗ ਪਈ। ਗੇਂਦ ਕੱਢਣ ਲਈ ਚਾਰ ਨੌਜਵਾਨ ਟੈਂਕ ਵਿੱਚ ਵੜੇ, ਪਰ ਛੇਤੀ ਹੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ। ਪੁਲੀਸ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਜਲ ਬੋਰਡ ਦੇ ਇੱਕ ਅਧਿਕਾਰੀ ਵੱਲੋਂ ਉਕਤ ਨੌਜਵਾਨਾਂ ਨੂੰ ਸੀਵਰ ਟੈਂਕ ਵਿੱਚ ਜਾਣ ਤੋਂ ਵਰਜਿਆ ਵੀ ਗਿਆ ਸੀ, ਪਰ ਉਨ੍ਹਾਂ ਅਧਿਕਾਰੀ ਦੀ ਗੱਲ ’ਤੇ ਧਿਆਨ ਨਹੀਂ ਦਿੱਤਾ। ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਨ੍ਹਾਂ ਨੌਜਵਾਨਾਂ ਦੀ ਹਾਲਤ ਵਿਗੜ ਗਈ। ਇਸ ਮਗਰੋਂ ਟੈਂਕ ਨੇੜੇ ਮੌਜੂਦ ਟੈਂਕ ਅਪਰੇਟਰ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਚਾਰੋਂ ਨੌਜਵਾਨਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਬਾਕੀ ਦੋਵਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਈ ਰੈਫਰ ਕਰ ਦਿੱਤਾ। -ਆਈਏਐੱਨਐੱਸ