ਲਖਨਊ, 11 ਅਗਸਤ
ਊਰਦੂ ਦੇ ਊੱਘੇ ਕਵੀ ਮੁਨੱਵਰ ਰਾਣਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਰਾਇ ਬਰੇਲੀ ਵਿੱਚ ਸਾਈ ਦਰਿਆ ਕੋਲ ਸਥਿਤ ਆਪਣੀ 5.5 ਏਕੜ ਜੱਦੀ ਜ਼ਮੀਨ ਮਸਜਿਦ ਦੀ ਊਸਾਰੀ ਲਈ ਦਾਨ ਦੇਣ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਬਾਬਰੀ ਮਸਜਿਦ ਲਈ ਸਰਕਾਰ ਵਲੋਂ ਪਿੰਡ ਧਾਨੀਪੁਰ ਵਿੱਚ ਦਿੱਤੀ ਪੰਜ ਏਕੜ ਜ਼ਮੀਨ ਨੂੰ ਰਾਜਾ ਦਸ਼ਰਤ (ਭਗਵਾਨ ਰਾਮ ਦੇ ਪਿਤਾ) ਦੇ ਨਾਂ ’ਤੇ ਹਸਪਤਾਲ ਬਣਾਊਣ ਲਈ ਵਰਤਿਆ ਜਾਵੇ।
ਸਾਲ 2015 ਵਿੱਚ ‘ਅਸਹਿਣਸ਼ੀਲਤਾ’ ਦੇ ਮੁੱਦੇ ’ਤੇ ਊਰਦੂ ਲਈ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਵਾਲੇ 69 ਵਰ੍ਹਿਆਂ ਦੇ ਕਵੀ ਨੇ ਪ੍ਰਧਾਨ ਮੰਤਰੀ ਨੂੰ ਵਕਫ਼ ਦੀਆਂ ਜਾਇਦਾਦਾਂ ਦੀ ਰਾਖੀ ਲਈ ਨਵਾਂ ਮੁਸਲਿਮ ਵਕਫ਼ ਬੋਰਡ ਬਣਾਊਣ ਲਈ ਆਖਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਨੱਵਰ ਰਾਣਾ ਨੇ ਕਿਹਾ, ‘‘ਮਸਜਿਦ ਲਈ ਥਾਂ ਕਾਫੀ ਦੂਰ ਜਾ ਕੇ ਧਾਨੀਪੁਰ ਵਿੱਚ ਦਿੱਤੀ ਗਈ ਹੈ। ਹਿੰਦੂ ਅਤੇ ਮੁਸਲਮਾਨਾਂ ਵਿੱਚ ਹੋਰ ਨਫ਼ਰਤ ਵਧਾਊਣ ਨਾਲੋਂ ਬਿਹਤਰ ਹੋਵੇਗਾ ਕਿ ਊਸ ਥਾਂ ’ਤੇ ਰਾਜਾ ਦਸ਼ਰਤ ਹਸਪਤਾਲ ਦੀ ਊਸਾਰੀ ਕਰ ਦਿੱਤੀ ਜਾਵੇ।’’ ਊਨ੍ਹਾਂ ਅੱਗੇ ਕਿਹਾ, ‘‘ਵੈਸੇ ਵੀ ਮਸਜਿਦਾਂ ਸਰਕਾਰੀ ਜ਼ਮੀਨ ਜਾਂ ਜਬਰੀ ਹੜੱਪੀ ਜ਼ਮੀਨ ’ਤੇ ਨਹੀਂ ਊਸਾਰੀਆਂ ਜਾਂਦੀਆਂ।’’
ਆਪਣੇ ਪੱਤਰ ਵਿੱਚ ਰਾਣਾ ਨੇ ਕਿਹਾ ਕਿ ਰਾਇ ਬਰੇਲੀ ਇਤਿਹਾਸਿਕ, ਸਭਿਆਚਾਰਕ ਅਤੇ ਧਾਰਮਿਕ ਅਹਿਮੀਅਤ ਵਾਲਾ ਸ਼ਹਿਰ ਹੈ। ਊਨ੍ਹਾਂ ਕਿਹਾ, ‘‘ਇਸ ਕਰਕੇ ਮੇਰੀ ਇੱਛਾ ਹੈ ਕਿ ਮੇਰੇ ਪੁੱਤਰ ਤਬਰੇਜ਼ ਰਾਣਾ ਦੇ ਨਾਂ ਵਾਲੀ ਜ਼ਮੀਨ ਵੱਡੀ ਮਸਜਿਦ ਦੀ ਊਸਾਰੀ ਲਈ ਦਿੱਤੀ ਜਾਵੇ।’’ ਦੱਸਣਯੋਗ ਹੈ ਕਿ ਅਯੁੱਧਿਆ ਦੇ ਜ਼ਮੀਨ ਵਿਵਾਦ ਮਾਮਲੇ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਮੁਨੱਵਰ ਰਾਣਾ ਨੇ ਮੁਸਲਮਾਨ ਭਾਈਚਾਰੇ ’ਚੋਂ ਸਭ ਤੋਂ ਪਹਿਲਾਂ ਸਵਾਗਤ ਕਰਦਿਆਂ ਕਿਹਾ ਸੀ ਕਿ ਊਨ੍ਹਾਂ ਨੂੰ ਭਰੋਸਾ ਹੈ ਕਿ ਭਾਰਤ ਸ਼ਾਂਤੀ ਅਤੇ ਤਰੱਕੀ ਵੱਲ ਵਧੇਗਾ। -ਆਈਏਐੱਨਐੱਸ