ਨਵੀਂ ਦਿੱਲੀ, 20 ਜੂਨ
ਸਹਿਕਾਰੀ ਬੈਂਕਾਂ ਦੀ ਸੰਸਥਾ ਐੱਨਸੀਯੂਆਈ ਨੇ ਆਰਬੀਆਈ ਵੱਲੋਂ ਪੀਐੱਮਸੀ ਬੈਂਕ ਦਾ ਪ੍ਰਬੰਧ ਸੈਂਟਰਮ ਫਾਈਨਾਂਸ਼ੀਅਲ ਸਰਵਿਸਜ਼ ਨੂੰ ਸੌਂਪਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਬੈਂਕ ਦੇ ਸਾਰੇ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਜਮ੍ਹਾਂ ਪੂੰਜੀ ਬਿਨਾਂ ਸ਼ਰਤ ਮਿਲਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਛੋਟੀ ਵਿੱਤੀ ਬੈਂਕ ਦੀ ਸਥਾਪਨਾ ਕਰਨ ਲਈ ਸੈਂਟਰਮ ਫਾਈਨਾਂਸ਼ੀਅਲ ਸਰਵਿਸਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ (ਪੀਐੱਮਸੀ) ਦਾ ਪ੍ਰਬੰਧ ਇਸ ਕੰਪਨੀ ਦੇ ਹੱਥ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਸੈਂਟਰਮ ਫਾਈਨਾਂਸ਼ੀਅਲ ਸਰਵਿਸਜ਼ ਉਨ੍ਹਾਂ ਉਮੀਦਵਾਰਾਂ ਦੀ ਸੂਚੀ ’ਚ ਸ਼ਾਮਲ ਸੀ ਜੋ ਪੀਐੱਸਬੀ ਬੈਂਕ ਦਾ ਪ੍ਰਬੰਧ ਆਪਣੇ ਹੱਥ ’ਚ ਲੈਣਾ ਚਾਹੁੰਦਾ ਸੀ। -ਪੀਟੀਆਈ