ਲਖਨਊ, 26 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 30 ਜੁਲਾਈ ਨੂੰ ਸਿਧਾਰਥ ਨਗਰ ’ਚ ਮੈਡੀਕਲ ਕਾਲਜ ਦੇ ਉਦਘਾਟਨ ਕੀਤੇ ਜਾਣ ਦਾ ਪ੍ਰੋਗਰਾਮ ਮੁਲਤਵੀ ਹੋ ਗਿਆ। ਉਹ ਹੁਣ ਅਗਸਤ ’ਚ ਇੱਥੇ ਆ ਸਕਦੇ ਹਨ। ਸਿਧਾਰਥ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਯੋਜਨਾ ਦੀ ਼ ਸਮੀਖਿਆ ਤੋਂ ਬਾਅਦ ਇਹ ਫੇਰੀ ਮੁਲਤਵੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਯੂਪੀ ਦੇ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। -ਆਈਏਐੱਨਐੱਸ