ਨਵੀਂ ਦਿੱਲੀ, 4 ਜੁਲਾਈ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਮੁਲਕਾਂ ਵਿੱਚ ਵੀ ਆਪਣੇ ‘ਦੋਸਤਾਂ’ ਦੇ ਭਵਿੱਖ ਸੁਰੱਖਿਅਤ ਕਰ ਛੱਡੇ ਹਨ, ਜਦੋਂਕਿ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਛੱਡਿਆ ਹੈ। ਰਾਹੁਲ ਨੇ ਟਵਿੱਟਰ ’ਤੇ ਕੁਝ ਨੌਜਵਾਨਾਂ ਦੀ ਵੀਡੀਓ ਸਾਂਝੀ ਕੀਤੀ ਹੈ, ਜਿਨ੍ਹਾਂ ਕੇਂਦਰੀ ਪੈਰਾਮਿਲਟਰੀ ਬਲਾਂ ਵਿੱਚ ਪੁਲੀਸ ਭਰਤੀ ਲਈ ਪ੍ਰੀਖਿਆ ਦਿੱਤੀ ਹੈ, ਜੋ ਵਿਰੋਧ ਪ੍ਰਦਰਸ਼ਨ ਕਰਦੇ ਸੜਕਾਂ ’ਤੇ ਤੁਰੀ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪ੍ਰੀਖਿਆ ਦੇ ਨਤੀਜੇ ਹੀ ਨਹੀਂ ਮਿਲੇ। ਰਾਹੁਲ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ, ਜਿਨ੍ਹਾਂ ਵਿਦੇਸ਼ੀ ਮੁਲਕਾਂ ਵਿੱਚ ਵੀ ਆਪਣੇ ਦੋਸਤਾਂ ਦਾ ਭਵਿੱਖ ਸੁਰੱਖਿਅਤ ਕੀਤਾ ਹੈ, ਨੇ ਆਪਣੇ ਹੀ ਮੁਲਕ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਛੱਡਿਆ ਹੈ। ਇਨ੍ਹਾਂ ਨੌਜਵਾਨਾਂ ਨਾਲ ਇੰਨਾ ਵਿਤਕਰਾ ਕਿਉਂ।’’ -ਪੀਟੀਆਈ