ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਇਕ ਰਾਸ਼ਟਰ ਇਕ ਚੋਣ’ ਦੀ ਮੁੜ ਵਕਾਲਤ

ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਇਕ ਰਾਸ਼ਟਰ ਇਕ ਚੋਣ’ ਦੀ ਮੁੜ ਵਕਾਲਤ

ਕੇਵੜਿਆ(ਗੁਜਰਾਤ), 26 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ‘ਇਕ ਰਾਸ਼ਟਰ, ਇਕ ਚੋਣ’ ਪ੍ਰਬੰਧ ਤੇ ਇਕਹਿਰੀ ਵੋਟਰ ਸੂਚੀ ਦੀ ਵਕਾਲਤ ਕਰਦਿਆਂ ਕਿਹਾ ਕਿ ਹਰ ਦੂਜੇ ਮਹੀਨੇ ਹੋਣ ਵਾਲੀਆਂ ਚੋਣਾਂ ਵਿਕਾਸ ਦੇ ਰਾਹ ’ਚ ਅੜਿੱਕਾ ਬਣਦੀਆਂ ਹਨ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰਾਂ ਦੀ 80ਵੀਂ ਕਾਨਫਰੰਸ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦਿਆਂ ਕੀਤੀਆਂ। ਉਨ੍ਹਾਂ ਕਿਹਾ ਕਿ ‘ਇਕ ਰਾਸ਼ਟਰ ਇਕ ਚੋਣ’ ‘ਸੋਚ-ਵਿਚਾਰ ਦਾ ਹੀ ਮੁੱਦਾ ਨਹੀਂ ਬਲਕਿ ਦੇਸ਼ ਦੀ ਲੋੜ ਵੀ ਹੈ।’ 26/11 ਮੁੰਬਈ ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਅਤਿਵਾਦ ਦਾ ਟਾਕਰਾ ਨਵੀਂ ਨੀਤੀ ਤੇ ਨਵੇਂ ਅਮਲ ਨਾਲ ਕਰ ਰਿਹਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All