ਨਵੀਂ ਦਿੱਲੀ, 13 ਮਈ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਟੀਕਿਆਂ, ਆਕਸੀਜਨ ਅਤੇ ਦਵਾਈਆਂ ਨਾਲ ਗ਼ਾਇਬ ਹੋ ਗਏ ਹਨ। ਰਾਹੁਲ ਨੇ ਟਵੀਟ ਵਿੱਚ ਕਿਹਾ, “ਟੀਕੇ, ਆਕਸੀਜਨ ਅਤੇ ਦਵਾਈਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ। ਬਚੇ ਨੇ ਤਾਂ ਸੈਂਟਰਲ ਵਿਸਟਾ, ਦਵਾਈਆਂ ’ਤੇ ਜੀਐੱਸਟੀ ਅਤੇ ਇਥੇ-ਉਥੇ ਪ੍ਰਧਾਨ ਮੰਤਰੀ ਦੀ ਫੋਟੋ।’ ‘