ਕਾਨਪੁਰ (ਉੱਤਰ ਪ੍ਰਦੇਸ਼), 30 ਦਸੰਬਰ
ਕਾਰੋਬਾਰੀ ਪਿਯੂਸ਼ ਜੈਨ ਨੇ ਡੀਜੀਜੀਆਈ ਨੂੰ ਟੈਕਸ ਤੇ ਜੁਰਮਾਨਾ ਕੱਟਣ ਮਗਰੋਂ ਉਸਦੇ ਘਰ ਤੋਂ ਬਰਾਮਦ ਕੀਤੀ ਗਈ ਨਗਦੀ ਵਾਪਸ ਕਰਨ ਲਈ ਆਖਿਆ ਹੈ। ਵਿਸ਼ੇਸ਼ ਸਰਕਾਰੀ ਵਕੀਲ ਅਮਰੀਸ਼ ਟੰਡਨ ਨੇ ਅਦਾਲਤ ਨੂੰ ਦੱਸਿਆ ਕਿ ਪਿਯੂਸ਼ ਜੈਨ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਟੈਕਸ ਚੋਰੀ ਕੀਤਾ ਹੈ ਤੇ ਉਸ ’ਤੇ 52 ਕਰੋੜ ਰੁਪਏ ਦਾ ਜੁਰਮਾਨਾ ਬਣਦਾ ਹੈ। ਹਾਲਾਂਕਿ ਉਸਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਹ ਡੀਜੀਜੀਆਈ ਨੂੰ ਨਿਰਦੇਸ਼ ਦੇਵੇ ਕਿ ਉਹ ਕਾਰੋਬਾਰੀ ਵੱਲੋਂ ਦੇਣਯੋਗ 52 ਕਰੋੜ ਰੁਪਏ ਜੁਰਮਾਨਾ ਕੱਟਣ ਮਗਰੋਂ ਬਾਕੀ ਬਚਦੀ ਰਾਸ਼ੀ ਉਸ ਨੂੰ ਮੋੜਨ ਲਈ ਨਿਰਦੇਸ਼ ਦੇਵੇ। ਇਸ ਦੇ ਜੁਆਬ ’ਚ ਸਰਕਾਰੀ ਵਕੀਲ ਨੇ ਕਿਹਾ ਕਿ ਜੈਨ ਦੇ ਘਰੋਂ ਬਰਾਮਦ ਰਾਸ਼ੀ ਟੈਕਸ ਚੋਰੀ ’ਚੋਂ ਸੀ ਤੇ ਇਹ ਵਾਪਸ ਨਹੀਂ ਕੀਤੀ ਜਾਵੇਗੀ। ਜੇਕਰ ਜੈਨ 52 ਕਰੋੜ ਰੁਪਏ ਦਾ ਵਾਧੂ ਜੁਰਮਾਨਾ ਦੇਣਾ ਚਾਹੁੰਦਾ ਹੈ ਤਾਂ ਡੀਜੀਜੀਆਈ ਇਸ ਨੂੰ ਸਵੀਕਾਰ ਕਰ ਲਵੇਗਾ। ਡੀਜੀਜੀਆਈ ਨੇ ਕਿਹਾ ਕਿ ਕਾਰੋਬਾਰੀ ਪਿਯੂਸ਼ ਜੈਨ ਦੇ ਦੋ ਟਿਕਾਣਿਆਂ ਤੋਂ ਬਰਾਮਦ 197.49 ਕਰੋੜ ਦੀ ਰਾਸ਼ੀ ਕੇਸ ਪ੍ਰਾਪਰਟੀ ਹੈ ਨਾ ਕਿ ਕੰਪਨੀ ਦਾ ਮੁਨਾਫ਼ਾ। -ਆਈਏਐੱਨਐੱਸ