ਨਵੀਂ ਦਿੱਲੀ, 31 ਅਗਸਤ
ਰੱਖਿਆ ਮੰਤਰਾਲੇ ਨੇ ਫ਼ੌਜ ਦੀਆਂ ਛੇ ਰੈਜੀਮੈਂਟਾਂ ਲਈ ਪਿਨਾਕਾ ਰਾਕੇਟ ਲਾਂਚਰ ਹਾਸਲ ਕਰਨ ਵਾਸਤੇ ਟਾਟਾ ਪਾਵਰ ਕੰਪਨੀ ਲਿਮਟਿਡ (ਟੀਪੀਸੀਐੱਲ) ਅਤੇ ਕੰਪਨੀ ਲਾਰਸਨ ਐਂਡ ਟਰਬੋ (ਐੱਲਐਂਡਟੀ) ਨਾਲ ਅੱਜ 2,580 ਕਰੋੜ ਰੁਪਏ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜਾਂ ਦੀ ਜੰਗੀ ਤਿਆਰੀ ਹੋਰ ਮਜ਼ਬੂਤ ਕਰਨ ਲਈ ਪਿਨਾਕਾ ਰੈਜੀਮੈਂਟਾਂ ਨੂੰ ਦੇਸ਼ ਦੀਆਂ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਤਾਇਨਾਤ ਕੀਤਾ ਜਾਵੇਗਾ। -ਪੀਟੀਆਈ