ਪਾਇਲਟ ਦੀ ਵਾਪਸੀ: ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਸੁਭਾਵਿਕ: ਗਹਿਲੋਤ

ਪਾਇਲਟ ਦੀ ਵਾਪਸੀ: ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਸੁਭਾਵਿਕ: ਗਹਿਲੋਤ

ਜੈਸਲਮੇਰ, 12 ਅਗਸਤ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਅਤੇ ਹੋਰ ਬਾਗੀ ਵਿਧਾਇਕਾਂ ਦੀ ਵਾਪਸੀ ਕਾਰਨ ਕਾਂਗਰਸੀ ਵਿਧਾਇਕਾਂ ਵਿਚਲੀ ਨਾਰਾਜ਼ਗੀ ਵੱਲ ਇਸ਼ਾਰਾ ਕਰਦਿਆਂ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਨਾਰਾਜ਼ਗੀ ਸੁਭਾਵਕ ਹੈ ਪਰ ਉਨ੍ਹਾਂ ਨੇ ਵਿਧਾਇਕਾਂ ਨੂੰ ਸਮਝਾਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਹਰ ਕੋਈ ਰਾਜ ਦੇ ਵਿਕਾਸ ਲਈ ਮਿਲ ਕੇ ਕੰਮ ਕਰੇਗਾ। ਸ੍ਰੀ ਗਹਿਲੋਤ ਨੇ ਜੋਧਪੁਰ ਰਵਾਨਾ ਹੋਣ ਤੋਂ ਪਹਿਲਾਂ ਇਥੇ ਪੱਤਰਕਾਰਾਂ ਨੂੰ ਕਿਹਾ, ‘ਉਨ੍ਹਾਂ ਦੀ ਨਾਰਾਜ਼ਗੀ ਸੁਭਾਵਿਕ ਹੈ, ਜੋ ਕੁੱਝ ਹੋਇਆ ਉਸ ਕਾਰਨ ਉਨ੍ਹਾਂ ਨੂੰ ਹੋਟਲਾਂ ਵਿੱਚ ਰਹਿਣਾ ਪਿਆ, ਉਨ੍ਹਾਂ ਦੀ ਨਾਰਾਜ਼ਗੀ ਸੁਭਾਵਿਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All