ਨਾਗਪੁਰ: ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੀ ਮਸਕਟ ਤੋਂ ਢਾਕਾ ਦੀ ਉਡਾਣ ਦੌਰਾਨ 27 ਅਗਸਤ ਨੂੰ ਪਾਇਲਟ ਨੂੰ ਦਿਲ ਦਾ ਦੌਰਾ ਪੈ ਗਿਆ ਸੀ, ਉਸ ਦੀ ਅੱਜ ਨਾਗਪੁਰ ਦੇ ਹਸਪਤਾਲ ’ਚ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਪਾਇਲਟ ਨੌਸ਼ਾਦ ਅਤਾਉੱਲ ਕੁਆਯੂਮ (49) ਨੂੰ ਦਿਲ ਦਾ ਦੌਰਾ ਪੈਣ ਮਗਰੋਂ ਜਹਾਜ਼ ਹੰਗਾਮੀ ਹਾਲਾਤ ’ਚ ਨਾਗਪੁਰ ਹਵਾਈ ਅੱਡੇ ’ਤੇ ਉਤਾਰਨਾ ਪਿਆ ਸੀ। ਉਸ ਨੂੰ ਇੱਥੋਂ ਦੇ ਕਿੰਗਸਵੇਅ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। -ਪੀਟੀਆਈ