ਤਿਰੂਵਨੰਤਪੁਰਮ, 4 ਜੁਲਾਈ
ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵਾਇਨਾਡ ਸਥਿਤ ਦਫ਼ਤਰ ਵਿੱਚ ਕਥਿਤ ਤੌਰ ’ਤੇ ਭੰਨ-ਤੋੜ ਕਰਨ ਵਾਲੇ ਐਸਐਫਆਈ ਕਾਰਕੁਨਾਂ ਨੂੰ ਹਟਾਉਣ ਮਗਰੋਂ ਉੱਥੇ ਕੰਧ ’ਤੇ ਟੰਗੀ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਨੁਕਸਾਨ ਪੁੱਜਾ ਸੀ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਕਥਿਤ ਤੌਰ ’ਤੇ ਐਸਐਫਆਈ ਕਾਰਕੁਨਾਂ ਵੱਲੋਂ ਭੰਨ-ਤੋੜ ਕੀਤੇ ਜਾਣ ਦੌਰਾਨ ਇਸ ਤਸਵੀਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਐਲਡੀਐਫ ਵਿਧਾਇਕ ਵੀ ਜੌਏ ਨੇ ਅੱਜ ਵਿਧਾਨ ਸਭਾ ਵਿੱਚ ਇੱਕ ਬਿਆਨ ’ਚ ਕਿਹਾ ਕਿ ਖ਼ਬਰਾਂ ਮੁਤਾਬਕ ਐਸਐਫਆਈ ਕਾਰਕੁਨਾਂ ਨੂੰ ਪੁਲੀਸ ਵੱਲੋਂ ਲਿਜਾਏ ਜਾਣ ਤੋਂ ਬਾਅਦ ਤਸਵੀਰ ਕੰਧ ’ਤੇ ਲਟਕੀ ਹੋਈ ਸੀ ਤੇ ਕਾਂਗਰਸੀ ਕਾਰਕੁਨਾਂ ਨੂੰ ਦਫ਼ਤਰ ਤੋਂ ਹਟਾਉਣ ਤੋਂ ਬਾਅਦ ਹੀ ਇਹ ਜ਼ਮੀਨ ’ਤੇ ਨੁਕਸਾਨੀ ਹਾਲਤ ’ਚ ਮਿਲੀ ਸੀ। -ਪੀਟੀਆਈ