ਨਵੀਂ ਦਿੱਲੀ, 20 ਮਈ
ਬੇਸ਼ੱਕ ਸਰਕਾਰ ਵੱਲੋਂ ਡੀਆਰਡੀਓ ਵੱਲੋਂ ਤਿਆਰ ਦਵਾਈ 2-ਡੀਜੀ ਨੂੰ ਕਰੋਨਾ ਖ਼ਿਲਾਫ਼ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਮੰਨਿਆ ਜਾ ਰਿਹਾ ਹੈ, ਉਥੇ ਕਲਿਨੀਕਲ ਟਰਾਇਲ ਰਜਿਸਟਰੀ ਦੇ ਅੰਕੜਿਆਂ ਮੁਤਾਬਕ ਇਸ ਦਵਾਈ ਲਈ ਲਗਪਗ ਦੋ ਦਰਜਨ ਤੋਂ ਵੱਧ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ 220 ਮਰੀਜ਼ਾਂ ’ਤੇ ਫੇਜ- 3 ਦੇ ਟਰਾਇਲ ਅਗਸਤ ਤੱਕ ਚੱਲਣ ਦੀ ਸੰਭਾਵਨਾ ਹੈ। – ਪੀਟੀਆਈ