ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਭਾਰਤੀ ਫਾਰਮੇਸੀ ਕੌਂਸਲ ਨੂੰ ਨਵੇਂ ਫਾਰਮੇਸੀ ਕਾਲਜਾਂ ਦੀਆਂ ਅਰਜ਼ੀਆਂ ਸਵੀਕਾਰ ਕਰਨ ਤੇ ਉਨ੍ਹਾਂ ’ਤੇ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਨ੍ਹਾਂ ਇਸ ਕਾਨੂੰਨੀ ਸੰਸਥਾ ਵੱਲੋਂ ਜਾਰੀ ਰੋਕ ਖ਼ਿਲਾਫ਼ ਦਿੱਲੀ ਤੇ ਕਰਨਾਟਕ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਫਾਰਮੇਸੀ ਕਾਲਜਾਂ ਦੀ ਵਧਦੀ ਗਿਣਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਅੱਜ-ਕੱਲ ਸਿੱਖਿਆ ਕਾਰੋਬਾਰ ਬਣ ਗਈ ਹੈ ਤੇ ਇਸ ਖੇਤਰ ’ਚ ਵੱਡੇ ਵਪਾਰਕ ਘਰਾਣੇ ਹਨ। ਸੁਪਰੀਮ ਕੋਰਟ ਨੇ ਕਿਹਾ, ‘ਇੱਥੇ ਮੈਡੀਕਲ ਸਿੱਖਿਆ ’ਤੇ ਜ਼ਿਆਦਾ ਖਰਚ ਆਉਣ ਕਾਰਨ ਵਿਦਿਆਰਥੀਆਂ ਨੂੰ ਯੂਕਰੇਨ ਜਾਣਾ ਪੈਂਦਾ ਸੀ ਕਿਉਂਕਿ ਉੱਥੇ ਪੜ੍ਹਾਈ ਸਸਤੀ ਹੈ।’ ਜਸਟਿਸ ਬੀ.ਆਰ. ਗਵਈ ਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ 26 ਜੁਲਾਈ ਲਈ ਸੂਚੀਬੱਧ ਕਰ ਦਿੱਤੀ ਹੈ। -ਪੀਟੀਆਈ