ਨਵੀਂ ਦਿੱਲੀ, 28 ਮਾਰਚ
ਵਿਦਿਅਕ ਸਾਲ 2024-25 ਤੋਂ ਕੌਮੀ ਯੋਗਤਾ ਟੈਸਟ (ਨੈੱਟ) ਵਿਚ ਲਏ ਨੰਬਰਾਂ ਨੂੰ ਪੀਐੱਚ.ਡੀ. ਦਾਖਲਿਆਂ ਲਈ ਵਰਤਿਆ ਜਾ ਸਕੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਿਹਾ ਕਿ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਵੱਲੋਂ ਵੱਖਰੇ ਦਾਖਲਾ ਟੈਸਟ ਲੈਣ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਨੈੱਟ ਪ੍ਰੀਖਿਆ ਸਾਲ ਵਿਚ ਦੋ ਵਾਰ- ਜੂਨ ਤੇ ਦਸੰਬਰ ਵਿਚ ਲਈ ਜਾਂਦੀ ਹੈ ਤੇ ਮੌਜੂਦਾ ਸਮੇਂ ਇਸ ਵਿਚੋਂ ਲਏ ਜਾਂਦੇ ਨੰਬਰਾਂ (ਸਕੋਰ) ਨੂੰ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਹਾਸਲ ਕਰਨ ਲਈ ਵਰਤਿਆ ਜਾਂਦਾ ਹੈ। ਜਿਨ੍ਹਾਂ ਉਮੀਦਵਾਰਾਂ ਕੋਲ ਮਾਸਟਰਜ਼ ਡਿਗਰੀ ਦੇ ਨਾਲ ਜੇਆਰਐੱਫ ਵੀ ਹੈ ਉਹ ਸਹਾਇਕ ਪ੍ਰੋਫੈਸਰ ਦੀ ਨਿਯੁਕਤੀ ਲਈ ਯੋਗ ਹਨ। ਕਮਿਸ਼ਨ ਵੱਲੋਂ ਪ੍ਰੀਖਿਆ ਵਿਚਲੀਆਂ ਵਿਵਸਥਾ ’ਤੇ ਨਜ਼ਰਸਾਨੀ ਲਈ ਮਾਹਿਰਾਂ ਦੀ ਬਣਾਈ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਇਹ ਫੈਸਲਾ ਕੀਤਾ ਹੈ। -ਪੀਟੀਆਈ