ਅਸ਼ੋਕਨਗਰ (ਪੱਛਮੀ ਬੰਗਾਲ): ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਅੱਜ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਇਕ ਤੇਲ ਤੇ ਗੈਸ ਉਤਪਾਦਨ ਫੀਲਡ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਇਹ ਰਾਜ ਵਿੱਚ ਤੇਲ ਤੇ ਗੈਸ ਉਤਪਾਦਨ ਦਾ ਪਹਿਲਾ ਭੰਡਾਰ ਹੈ। ਉਨ੍ਹਾਂ ਕਿਹਾ ਕਿ ਇਸ ਪੈਟਰੋਲੀਅਮ ਭੰਡਾਰ ਤੋਂ ਉਤਪਾਦਨ ਸ਼ੁਰੂ ਹੋ ਗਿਆ ਹੈ ਅਤੇ ਕੱਢੇ ਜਾ ਰਹੇ ਤੇਲ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਹਲਦੀਆ ਰਿਫ਼ਾਈਨਰੀ ਵਿਚ ਭੇਜਿਆ ਜਾ ਰਿਹਾ ਹੈ। -ਪੀਟੀਆਈ