ਨਵੀਂ ਦਿੱਲੀ: ਪੂਰੇ ਮੁਲਕ ਵਿਚ ਤੇਲ ਦੀਆਂ ਕੀਮਤਾਂ ਅੱਜ ਫਿਰ ਵੱਧ ਗਈਆਂ। ਪੈਟਰੋਲ ਦਾ ਭਾਅ 25 ਪੈਸੇ ਤੇ ਡੀਜ਼ਲ 13 ਪੈਸੇ ਪ੍ਰਤੀ ਲਿਟਰ ਵੱਧ ਗਿਆ ਹੈ। ਲਗਾਤਾਰ ਵੱਧ ਰਹੀਆਂ ਕੀਮਤਾਂ ਪਹਿਲਾਂ ਹੀ ਆਮਦਨੀ ਘਟਣ ਕਾਰਨ ਔਖੇ ਹੋਏ ਆਮ ਆਦਮੀ ਨੂੰ ਹੋਰ ਤੰਗ ਕਰ ਰਹੀਆਂ ਹਨ। ਇਸ ਨਵੇਂ ਵਾਧੇ ਨਾਲ ਹੁਣ ਤਕਰੀਬਨ ਪੂਰੇ ਮੁਲਕ ਵਿਚ ਪੈਟਰੋਲ ਦੀ ਕੀਮਤ ਸੈਂਕੜਾ ਮਾਰਨ ਦੇ ਨੇੜੇ ਪਹੁੰਚ ਗਈ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਕਈ ਸ਼ਹਿਰਾਂ-ਕਸਬਿਆਂ ਵਿਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਿਆ ਹੈ। ਨਵੇਂ ਵਾਧੇ ਨਾਲ ਦਿੱਲੀ ਵਿਚ ਪੈਟਰੋਲ 96.66 ਰੁਪਏ ਤੇ ਡੀਜ਼ਲ 87.41 ਰੁਪਏ ਪ੍ਰਤੀ ਲਿਟਰ ਨੂੰ ਵਿਕਿਆ। -ਆਈਏਐਨਐੱਸ