ਨਵੀਂ ਦਿੱਲੀ, 8 ਜੁਲਾਈ
ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਅੱਜ ਵੀ ਵਧੀਆਂ। ਪੈਟਰੋਲ ਦੀ ਕੀਮਤ ਅੱਜ 35 ਪੈਸੇ ਤੇ ਡੀਜ਼ਲ ਦੀ ਕੀਮਤ 9 ਪੈਸੇ ਪ੍ਰਤੀ ਲਿਟਰ ਵਧੀ। ਇਸ ਕਾਰਨ ਨਵੀਂ ਦਿੱਲੀ ਵਿੱਚ ਪੈਟਰੋਲ 100.56 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਪੈਟਰੋਲ 96.71 ਰੁਪਏ ਤੇ ਡੀਜ਼ਲ 89.25 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ। ਪੰਜਾਬ ਵਿੱਚ ਪੈਟਰੋਲ ਦੇ ਭਾਅ ਕਈ ਜ਼ਿਲ੍ਹਿਆਂ ਵਿੱਚ 102 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਚੁੱਕੇ ਹਨ।