ਨਵੀਂ ਦਿੱਲੀ, 15 ਜੂਨ
ਤੇਲ ਕੰਪਨੀਆਂ ਨੇ ਲਗਾਤਾਰ 9ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਪੈਟਰੋਲ ਦਾ ਮੁੱਲ 48 ਅਤੇ ਡੀਜ਼ਲ 23 ਪੈਸੇ ਪ੍ਰਤੀ ਲਿਟਰ ਵਧਾਇਆ ਗਿਆ ਹੈ। ਹੁਣ ਤੱਕ ਪੈਟਰੋਲ ’ਚ 5 ਰੁਪਏ ਅਤੇ ਡੀਜ਼ਲ ’ਚ 4.87 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾ ਚੁੱਕਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ’ਤੇ ਸਰਕਾਰ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਪੂੰਜੀਪਤੀਆਂ ਨੂੰ ਤੋਹਫ਼ਿਆਂ ਦਾ ਭੁਗਤਾਨ’ ਮੱਧਵਰਗ ਤੇ ਗਰੀਬ ਤਬਕਾ ਕਰ ਰਿਹਾ ਹੈ। -ਪੀਟੀਆਈ