ਨਵੀਂ ਦਿੱਲੀ, 29 ਅਪਰੈਲ
ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਂ ਕਿਹਾ ਕਿ ਸਾਲ 2014-15 ਅਤੇ 2020-21 ਦਰਮਿਆਨ ਪੈਟਰੋਲ ਤੇ ਡੀਜ਼ਲ ’ਤੇ ਟੈਕਸ ਵਿੱਚ 250 ਫੀਸਦ ਦਾ ਵਾਧਾ ਕੀਤਾ ਗਿਆ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘ਕੇਂਦਰ ਸਰਕਾਰ ਨੇ 2014-15 ਤੇ 2020-21 ਦਰਮਿਆਨ ਪੈਟਰੋਲ ਤੇ ਡੀਜ਼ਲ ’ਤੇ ਟੈਕਸ 250 ਫੀਸਦ ਤੱਕ ਵਧਾ ਦਿੱਤਾ ਹੈ। ਸਾਲ 2014 ’ਚ ਪੈਟਰੋਲ ’ਤੇ ਐਕਸਾਈਜ਼ ਡਿਊਟੀ ਸਿਰਫ਼ 9.48 ਰੁਪਏ ਅਤੇ ਡੀਜ਼ਲ ’ਤੇ ਸਿਰਫ਼ 3.56 ਰੁਪਏ ਸੀ।’ ਉਨ੍ਹਾਂ ਨਾਲ ਹੀ ਉਹ ਰਿਪੋਰਟ ਵੀ ਟੈਗ ਕੀਤੀ ਜਿਸ ’ਚ ਕਿਹਾ ਗਿਆ ਸੀ ਕਿ ਛੇ ਸਾਲਾਂ ਦੌਰਾਨ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ 250 ਫੀਸਦ ਵਧਾਈ ਹੈ। -ਪੀਟੀਆਈ