ਨਵੀਂ ਦਿੱਲੀ, 25 ਮਾਰਚ
ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਕਾਰਨ ਘਰੇਲੂ ਬਜ਼ਾਰ ਵਿਚ ਲਗਾਤਾਰ ਦੂਜੇ ਦਿਨ ਵੀ ਪੈਟਰੋਲ ਅਤੇ ਡੀਜ਼ਲ ਸਸਤੇ ਹੋਏ। ਵੀਰਵਾਰ ਨੂੰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ 21 ਪੈਸੇ ਅਤੇ ਡੀਜ਼ਲ ਵਿੱਚ 20 ਪੈਸੇ ਪ੍ਰਤੀ ਲਿਟਰ ਸਸਤਾ ਹੋਇਆ ਹੈ। ਕੌਮੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਹੁਣ 90.78 ਰੁਪਏ ਅਤੇ ਡੀਜ਼ਲ ਦੀ ਕੀਮਤ 81.10 ਰੁਪਏ ਪ੍ਰਤੀ ਲਿਟਰ ਹੈ।