ਨਵੀਂ ਦਿੱਲੀ, 10 ਜੂਨ
ਸੀਬੀਐੱਸਈ ਦੇ 12ਵੀਂ ਜਮਾਤ ਦੇ ਬਕਾਇਆ ਪੇਪਰ ਪਹਿਲੀ ਤੋਂ 15 ਜੁਲਾਈ ਤੱਕ ਲੈਣ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਾਊਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਕੁਝ ਮਾਪਿਆਂ ਵੱਲੋਂ ਦਾਖ਼ਲ ਇਸ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸੀਬੀਐੱਸਈ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਪਹਿਲਾਂ ਲਈ ਪ੍ਰੀਖਿਆ ਦੇ ਆਧਾਰ ’ਤੇ ਨਤੀਜੇ ਐਲਾਨੇ ਅਤੇ ਬਾਕੀ ਰਹਿੰਦੇ ਵਿਸ਼ਿਆਂ ਦੇ ਅੰਦਰੂਨੀ ਮੁਲਾਂਕਣ ਦੇ ਆਧਾਰ ’ਤੇ ਅੰਕਾਂ ਦੀ ਔਸਤ ਕੱਢੀ ਜਾਵੇ। -ਪੀਟੀਆਈ