ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਤਾਜ ਮਹਿਲ ਦੇ ਇਤਿਹਾਸ ਤੇ ਸਮਾਰਕ ਦੇ ਗਲਿਆਰੇ ’ਚ ‘22 ਕਮਰਿਆਂ ਨੂੰ ਖੋਲ੍ਹਣ’ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨ ਅੱਜ ਖਾਰਜ ਕਰਦਿਆਂ ਇਸ ਨੂੰ ‘ਪ੍ਰਚਾਰ ਹਿੱਤ ਦਾਇਰ ਪਟੀਸ਼ਨ’ ਕਰਾਰ ਦਿੱਤਾ। ਜਸਟਿਸ ਐੱਮਆਰ ਸ਼ਾਹ ਤੇ ਜਸਟਿਸ ਐੱਮਐੱਮ ਸੁੰਦਰੇਸ਼ ਦੇ ਬੈਂਚ ਨੇ ਅਲਾਹਾਬਾਦ ਹਾਈ ਕੋਰਟ ਦੇ ਉਹ ਹੁਕਮ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ’ਚ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਬੈਂਚ ਨੇ ਕਿਹਾ, ‘ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਨ ’ਚ ਗਲਤੀ ਨਹੀਂ ਕੀਤੀ ਜੋ ਇੱਕ ਪ੍ਰਚਾਰ ਹਿੱਤ ਦਾਇਰ ਕੀਤੀ ਗਈ ਪਟੀਸ਼ਨ ਹੈ। ਇਸ ਨੂੰ ਖਾਰਜ ਕੀਤਾ ਜਾਂਦਾ ਹੈ।’ -ਪੀਟੀਆਈ