ਨਵੀਂ ਦਿੱਲੀ, 28 ਦਸੰਬਰ
ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਵਿੱਚ ਕੇਂਦਰ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਾਈ ਕੋਰਟਾਂ ਅਤੇ ਹੇਠਲੀਆਂ ਅਦਾਲਤਾਂ ਵਿੱਚ ਜੱਜਾਂ ਦੀ ਗਿਣਤੀ ਦੁੱਗਣੀ ਕਰਨ ਲਈ ਕਦਮ ਚੁੱਕਣ ਅਤੇ 3 ਸਾਲ ਵਿੱਚ ਮਾਮਲਿਆਂ ਦੇ ਨਬਿੇੜੇ ਸਬੰਧੀ ਜੁਡੀਸ਼ਲ ਚਾਰਟਰ ਲਾਗੂ ਕਰਨ ਦੀ ਹਦਾਇਤ ਕਰਨ ਦੀ ਮੰਗ ਕੀਤੀ ਗਈ ਹੈ। ਮੁਲਕ ਦੀਆਂ 25 ਹਾਈ ਕੋਰਟਾਂ ਲਈ ਜੱਜਾਂ ਦੇ 1079 ਅਹੁਦੇ ਮਨਜ਼ੂਰ ਹਨ ਪਰ ਤਾਜ਼ਾ ਰਿਪੋਰਟ ਅਨੁਸਾਰ 414 ਅਹੁਦੇ ਖਾਲੀ ਹਨ। ਇਹ ਪਟੀਸ਼ਨ ਭਾਜਪਾ ਆਗੂ ਅਤੇ ਵਕੀਲ ਅਸ਼ਵਨੀ ਉਪਾਧਿਆਏ ਨੇ ਦਾਖ਼ਲ ਕੀਤੀ ਹੈ। – ਏਜੰਸੀ