ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਨਵੰਬਰ
ਕਿਸਾਨ ਧਰਨੇ ਦੌਰਾਨ ਕਲਾਕਾਰ ਦੀਪ ਸਿੱਧੂ, ਯੋਗਰਾਜ ਸਿੰਘ ਤੇ ਬੱਬੂ ਮਾਨ ਵੀ ਪੁੱਜੇ ਹੋਏ ਸਨ ਪਰ ਕਿਸਾਨ ਜੱਥੇਬੰਦੀਆਂ ਨੇ ਉਨ੍ਹਾਂ ਨੂੰ ਮੁੱਖ ਮੰਚ ਦੇ ਨੇੜੇ ਵੀ ਨਹੀਂ ਫਕਟਣ ਦਿੱਤਾ। ਇਹ ਕਲਾਕਾਰ ਕਿਸਾਨਾਂ ਦਾ ਇਕੱਠ ਦੇਖ ਕੇ ਪੁੱਜੇ ਹੋਏ ਸਨ। ਇਕ ਕਿਸਾਨ ਆਗੂ ਨੇ ਦੱਸਿਆ ਕਿ ਪਹਿਲਾਂ ਹੀ ਫ਼ੈਸਲਾ ਹੋ ਚੁੱਕਿਆ ਹੈ ਕਿ ਸਿਰਫ਼ ਯੂਨੀਅਨਾਂ ਦੇ ਬੁਲਾਰੇ ਹੀ ਭਾਸ਼ਣ ਸੰਬੋਧਨ ਕਰਨਗੇ। ਉਪਰੰਤ ਇਹ ਕਲਾਕਾਰ ਨੇੜੇ ਹੀ ਬੋਲ ਕੇ ਚੱਲੇ ਗਏ। ਕਿਸਾਨਾਂ ਨੇ ਧਰਨੇ ਵਾਲੀ ਥਾਂ ਤੋਂ ਉੱਠ ਕੇ ਉਨ੍ਹਾਂ ਨੂੰ ਸੁਣਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।