ਨਵੀਂ ਦਿੱਲੀ: ਰਾਜੀਵ ਗਾਂਧੀ ਹੱਤਿਆ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਏਜੀ ਪੇਰਾਰੀਵਾਲਨ ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ। ਸਿਖ਼ਰਲੀ ਅਦਾਲਤ ਨੇ ਨੋਟਿਸ ਲਿਆ ਕਿ ਉਹ 30 ਸਾਲ ਤੋਂ ਵੱਧ ਸਮੇੇਂ ਤੋ ਜੇਲ੍ਹ ਵਿਚ ਹੈ ਤੇ ਪੈਰੋਲ ਦੌਰਾਨ ਵੀ ਉਸ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਪੇਰਾਰੀਵਲਨ ਨੂੰ ਪਹਿਲਾਂ ਮੌਤ ਦੀ ਸਜ਼ਾ ਹੋਈ ਸੀ ਜੋ ਉਮਰ ਕੈਦ ਵਿਚ ਤਬਦੀਲ ਹੋ ਗਈ। ਉਸ ਨੂੰ ਚੇਨੱਈ ਵਿਚ ਹਰ ਹਫ਼ਤੇ ਪੁਲੀਸ ਸਟੇਸ਼ਨ ਵਿਚ ਜਾਣਕਾਰੀ ਦੇਣੀ ਪਵੇਗੀ। ਬਾਕੀ ਸ਼ਰਤਾਂ ਸਥਾਨਕ ਅਦਾਲਤ ਵੱਲੋਂ ਤੈਅ ਕੀਤੀਆਂ ਜਾਣਗੀਆਂ। -ਪੀਟੀਆਈ