ਸ੍ਰੀਨਗਰ, 7 ਜੂਨ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਤਣਾਅਗ੍ਰਸਤ ਹਨ ਕਿਉਂਕਿ ਸੂਬੇ ਵਿੱਚ ਸ਼ਾਹਿਦ ਹੀ ਕੋਈ ਅਜਿਹਾ ਦਿਨ ਹੁੰਦਾ ਹੈ ਜਦੋਂ ਹਿੰਸਕ ਘਟਨਾ ਨਾ ਵਾਪਰੀ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੰਮੂ-ਕਸ਼ਮੀਰ ਦੀ ਹਾਲਤ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਉਹ ਗੰਦਰਬਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕੇਂਦਰੀ ਕਸ਼ਮੀਰ ਦੇ ਗੰਦਰਬਲ ਇਲਾਕੇ ਦੀ ਬਾਬਾ ਨਗਰੀ ਵਿੱਚ ਨਿਜ਼ਾਮੂਦੀਨ ਲਾਰਵੀ ਨਕਸ਼ਬੰਦੀ ਦੇ ਸਥਾਨ ’ਤੇ ਮਨਾਏ ਗਏ ਉਰਸ ਸਮਾਗਮ ਵਿੱਚ ਸ਼ਿਰਕਤ ਕੀਤੀ। -ਪੀਟੀਆਈ