ਨਵੀਂ ਦਿੱਲੀ, 4 ਦਸੰਬਰ
ਇਥੇ ਸਿੰਘੂ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਮੋਬਾਈਲ ਨੈੱਟਵਰਕ ਕਮਜ਼ੋਰ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 26 ਨਵੰਬਰ ਨੂੰ ਜਦੋਂ ਇਥੇ ਕਿਸਾਨ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਤਾਂ ਉਸ ਦਿਨ ਤਾਂ ਨੈੱਟਵਰਕ ਬਿਲਕੁਲ ਹੀ ਠੱਪ ਹੋ ਗਿਆ ਸੀ। ਅੱਜ ਇਥੇ ਮੋਬਾਈਲ ਨੈੱਟਵਰਕ ਇੰਨਾ ਕਮਜ਼ੋਰ ਹੈ ਕਿ ਫੋਨ ’ਤੇ ਗੱਲ ਕਰਨ ਵਿੱਚ ਵੀ ਮੁਸ਼ਕਲ ਹੋ ਗਈ ਹੈ ਤੇ ਆਵਾਜ਼ ਵਿੱਚੋਂ ਕੱਟ ਜਾਂਦੀ ਹੈ।