ਸ੍ਰੀਨਗਰ/ਜੰਮੂ: ਜੰਮੂ ਕਸ਼ਮੀਰ ਪੁਲੀਸ ਨੇ ਅਪਨੀ ਪਾਰਟੀ ਵੱਲੋਂ ਹੱਦਬੰਦੀ ਕਮਿਸ਼ਨ ਦੇ ਤਜਵੀਜ਼ਤ ਖਰੜੇ ਖ਼ਿਲਾਫ਼ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ। ਪਾਰਟੀ ਮੁਖੀ ਅਲਤਾਫ ਬੁਖਾਰੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਕਾਰਕੁਨ ਇੱਥੇ ਸ਼ੇਖ ਬਾਗ ਇਲਾਕੇ ਵਿੱਚ ਪਾਰਟੀ ਦਫ਼ਤਰ ’ਚ ਇਕੱਤਰ ਹੋਏ ਤੇ ਸਿਵਲ ਸਕੱਤਰੇਤ ਵੱਲ ਮਾਰਚ ਕੱਢਣ ਦਾ ਯਤਨ ਕੀਤਾ। ਹਾਲਾਂਕਿ ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਪਾਰਟੀ ਦਫ਼ਤਰ ਦੇ ਬਾਹਰ ਹੀ ਰੋਕ ਦਿੱਤਾ ਤੇ ਲਾਲ ਚੌਕ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ। ਫਿਰ ਵੀ ਪਾਰਟੀ ਨੇ ਜੰਮੂ ਵਿੱਚ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ। -ਪੀਟੀਆਈ