ਸ੍ਰੀਨਗਰ, 14 ਦਸੰਬਰ
ਸ਼ਹਿਰ ਦੇ ਨਾਤੀਪੋਰਾ ਖੇਤਰ ਵਿੱਚ ਇੱਕ ਪੀਡੀਪੀ ਆਗੂ ਦੇ ਘਰ ’ਤੇ ਦਹਿਸ਼ਤਗਰਦਾਂ ਵਲੋਂ ਕੀਤੀ ਗੋਲੀਬਾਰੀ ਕਾਰਨ ਉਸ ਦਾ ਨਿੱਜੀ ਸੁਰੱਖਿਆ ਮੁਲਾਜ਼ਮ ਹਲਾਕ ਹੋ ਗਿਆ। ਦਹਿਸ਼ਤਗਰਦ ਤੋਂ ਪੀਡੀਪੀ ਆਗੂ ਬਣੇ ਪਰਵੇਜ਼ ਭੱਟ ਦਾ ਇਸ ਹਮਲੇ ਵਿੱਚ ਬਚਾਅ ਹੋ ਗਿਆ। ਭੱਟ ਨੇ ਦੱਸਿਆ ਕਿ ਏਕੇ ਰਾਈਫਲਾਂ ਨਾਲ ਲੈਸ ਦਹਿਸ਼ਤਗਰਦ ਉਸ ਦੇ ਨਿਵਾਸ ’ਤੇ ਆਏ ਅਤੇ ਆਪਣੇ ਹਥਿਆਰ ਕੱਢ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਨਿੱਜੀ ਸੁਰੱਖਿਆ ਅਫਸਰ ਨੇ ਵੀ ਗੋਲੀ ਚਲਾਈ। ਇਸ ਗੋਲੀਬਾਰੀ ਵਿੱਚ ਕਾਂਸਟੇਬਲ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ। ਭੱਟ ਦਾ ਦਾਅਵਾ ਹੈ ਕਿ ਮੁੱਖ ਧਾਰਾ ਦੀ ਸਿਆਸਤ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ’ਤੇ ਇਹ ਤੀਜਾ ਹਮਲਾ ਹੈ। ਉਹ ਪਹਿਲਾਂ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ। ਭੱਟ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਦੱਸਿਆ, ‘‘ਸਰਕਾਰ ਨੇ ਮੇਰੀ ਸੁਰੱਖਿਆ ਘਟਾ ਦਿੱਤੀ ਹੈ। ਮੈਨੂੰ ਨਹੀਂ ਪਤਾ ਮੇਰੇ ਪਰਿਵਾਰ ਨਾਲ ਕੀ ਵਾਪਰਦਾ ਜੇਕਰ ਉਸ ਚੌਕਸ ਸੁਰੱਖਿਆ ਮੁਲਾਜ਼ਮ ਨੇ ਗੋਲੀ ਨਾ ਚਲਾਈ ਹੁੰਦੀ।’’ -ਪੀਟੀਆਈ