ਨਵੀਂ ਦਿੱਲੀ: ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਦੇ ਸਾਬਕਾ ਪ੍ਰਧਾਨ ਪ੍ਰਮੋਦ ਚੰਦਰ ਮੋਦੀ ਨੇ ਅੱਜ ਰਾਜ ਸਭਾ ਦੇ ਨਵੇਂ ਸਕੱਤਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਪੀਪੀਕੇ ਰਾਮਾਚਰਯੁਲੂ ਦੀ ਥਾਂ ਲਈ ਹੈ। ਉਨ੍ਹਾਂ ਨੂੰ ਆਪਣੇ ਅਹੁਦੇ ’ਤੇ ਨਿਯੁਕਤੀ ਦੇ ਤਿੰਨ ਮਹੀਨੇ ਅੰਦਰ ਹੀ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਮੋਦੀ ਨੂੰ ਰਾਜ ਸਭਾ ਦੇ ਨਵੇਂ ਸਕੱਤਰ ਜਨਰਲ ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ। ਉਨ੍ਹਾਂ ਦਾ ਦਰਜਾ ਕੇਂਦਰੀ ਸਕੱਤਰ ਦਾ ਹੋਵੇਗਾ। -ਪੀਟੀਆਈ