ਨਵੀਂ ਦਿੱਲੀ, 1 ਨਵੰਬਰ
ਸੀਨੀਅਰ ਕੂਟਨੀਤਕ ਪਵਨ ਕਪੂਰ ਨੂੰ ਅੱਜ ਰੂਸ ’ਚ ਭਾਰਤ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਸੇਵਾ ਦੇ 1990 ਬੈਚ ਦੇ ਅਧਿਕਾਰੀ ਕਪੂਰ ਇਸ ਸਮੇਂ ਸੰਯੁਕਤ ਅਰਬ ਅਮੀਰਾਤ ’ਚ ਸਫ਼ੀਰ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਛੇਤੀ ਹੀ ਆਪਣਾ ਨਵਾਂ ਅਹੁਦਾ ਸੰਭਾਲ ਲੈਣਗੇ। ਉਹ ਕੂਟਨੀਤਕ ਡੀ ਬਾਲਾ ਵੈਂਕਟੇਸ਼ ਵਰਮਾ ਦੀ ਥਾਂ ਲੈਣਗੇ। ਸੰਯੁਕਤ ਅਰਬ ਅਮੀਰਾਤ ’ਚ ਸੀਨੀਅਰ ਕੂਟਨੀਤਕ ਸੰਜੈ ਸੁਧੀਰ ਨੂੰ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ