ਨਵੀਂ ਦਿੱਲੀ, 25 ਮਈ
ਯੋਗ ਗੁਰੂ ਰਾਮਦੇਵ ਦੇ ਪਤੰਜਲੀ ਆਯੁਰਵੇਦ ਦੇ ਡੇਅਰੀ ਕਾਰੋਬਾਰ ਦੇ ਮੁਖੀ ਸੁਨੀਲ ਬਾਂਸਲ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਕੰਪਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਐਲੋਪੈਥਿਕ ਇਲਾਜ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਪਤੰਜਲੀ ਆਯੁਰਵੇਦ ਲਿਮਿਟਡ ਦੇ ਡੇਅਰੀ ਡਿਵੀਜ਼ਨ ਦੇ ਉਪ ਮੁਖੀ ਸ੍ਰੀ ਬਾਂਸਲ (57) ਦੀ 19 ਮਈ ਨੂੰ ਮੌਤ ਹੋ ਗਈ ਸੀ।
ਹਰਿਦੁਆਰ ਵਿੱਚ ਸਥਾਪਤ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ,‘ਉਨ੍ਹਾਂ ਦੀ 19 ਮਈ ਨੂੰ ਕੋਵਿਡ- 19 ਕਾਰਨ ਰਾਜਸਥਾਨ ਹਸਪਤਾਲ, ਜੈਪੁਰ ਵਿੱਚ ਮੌਤ ਹੋ ਗਈ, ਜਿੱਥੇ ਉਨ੍ਹਾਂ ਦੀ ਪਤਨੀ ਰਾਜਸਥਾਨ ਸਰਕਾਰ ਦੀ ਬਹੁਤ ਸੀਨੀਅਰ ਸਿਹਤ ਅਧਿਕਾਰੀ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਐਲੋਪੈਥਿਕ ਇਲਾਜ ਵਿੱਚ ਪਤੰਜਲੀ ਦੀ ਕੋਈ ਭੂਮਿਕਾ ਨਹੀਂ ਹੈ ਤੇ ਇਹ ਮੁੱਖ ਤੌਰ ’ਤੇ ਉਨ੍ਹਾਂ ਦੀ ਪਤਨੀ ਵੱਲੋਂ ਹੀ ਕਰਵਾਇਆ ਗਿਆ ਸੀ। -ਪੀਟੀਆਈ