ਨਵੀਂ ਦਿੱਲੀ, 28 ਦਸੰਬਰ
ਟੈਲੀਕਾਮ ਅਪਰੇਟਰ ਭਾਰਤੀ ਏਅਰਟੈੱਲ ਅਤੇ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਨੇ ਰੋਬੋਟਿਕ ਪ੍ਰਣਾਈ ਦੀ ਵਰਤੋਂ ਰਾਹੀਂ 5ਜੀ ਅਧਾਰਤ ਦੂਰਵਰਤੀ ਤਕਨਾਲੋਜੀ ਵਿਕਸਿਤ ਕਰਨ ਲਈ ਇਕੱਠਿਆਂ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵੇਂ ਕੰਪਨੀਆਂ ਇਸ ਸਮੇਂ ਹਰਿਆਣਾ ਦੇ ਮਾਨੇਸਰ ਵਿੱਚ ਏਅਰਟੈੱਲ ਦੀ 5ਜੀ ਲੈਬ ਵਿੱਚ ਪਰੀਖਣ ਕਰ ਰਹੀਆਂ ਹਨ। ਇੱਕ ਸੂਤਰ ਨੇ ਖ਼ਬਰ ਏਜੰਸੀ ਨੂੰ ਦੱਸਿਆ,‘ਭਾਰਤੀ ਕੰਪਨੀਆਂ 5ਜੀ ਲਈ ਮੁਲਕ ਵਿੱਚ ਤਿਆਰ ਤਕਨਾਲੋਜੀ ਅਪਨਾਉਣ ਦੀਆਂ ਇੱਛੁਕ ਹਨ। ਏਅਰਟੈੱਲ ਅਤੇ ਟੀਸੀਐੱਸ ਨੇ 5ਜੀ ਦੀ ਵਰਤੋਂ ਰਾਹੀਂ ਦੂਰਵਰਤੀ ਰੋਬੋਟਿਕ ਅਪਰੇਸ਼ਨਾਂ ਲਈ ਹੱਥ ਮਿਲਾਏ ਹਨ।’ -ਪੀਟੀਆਈ