ਜੰਮੂ, 24 ਦਸੰਬਰ
ਪਾਕਿਸਤਾਨੀ ਫੌਜ ਨੇ ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਸਥਿਤ ਮੂਹਰਲੀਆਂ ਭਾਰਤੀ ਚੌਕੀਆਂ ’ਤੇ ਵੀਰਵਾਰ ਨੂੰ ਭਾਰੀ ਗੋਲਾਬਾਰੀ ਕੀਤੀ। ਭਾਰਤੀ ਫੌਜ ਨੇ ਬਿਨਾਂ ਉਕਸਾਵੇ ਦੀ ਇਸ ਕਾਰਵਾਈ ਦਾ ਮਾਕੂਲ ਜਵਾਬ ਦਿੱਤਾ। ਰੱਖਿਆ ਬੁਲਾਰੇ ਨੇ ਦੱਸਿਆ ਕਿ ਅੱਜ ਸ਼ਾਮ 6.15 ਵਜੇ ਦੇ ਕਰੀਬ ਪਾਕਿਸਤਾਨੀ ਫੌਜ ਨੇ ਬਿਨਾਂ ਉਕਸਾਵੇ ਦੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ ਨੇੜੇ ਪੁਣਛ ਜ਼ਿਲ੍ਹੇ ਦੇ ਕਿ੍ਸ਼ਨਾਘਾਟੀ ਸੈਕਟਰ ਵਿੱਚ ਛੋਟੇ ਹਥਿਆਰਾਂ ਨਾਲ ਗੋਲਾਬਾਰੀ ਕੀਤੀ। -ਏਜੰਸੀ