ਜੈਪੁਰ/ਨਵੀਂ ਦਿੱਲੀ: ਸੀਮਾ ਸੁਰੱਖਿਆ ਬਲ ਨੇ ਅੱਜ ਰਾਜਸਥਾਨ ਵਿਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਕ ਵਿਅਕਤੀ ਸ਼ੱਕੀ ਢੰਗ ਨਾਲ ਭਾਰਤ ਵਾਲੇ ਪਾਸੇ ਵੱਧ ਰਿਹਾ ਸੀ। ਉਸ ਨੂੰ ਬਲਾਂ ਨੇ ਰੁਕਣ ਲਈ ਕਿਹਾ ਪਰ ਜਦੋਂ ਉਹ ਨਾ ਰੁਕਿਆ ਤਾਂ ਬੀਐੱਸਐਫ ਦੇ ਜਵਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ। ਘਟਨਾ ਸ੍ਰੀ ਗੰਗਾਨਗਰ-ਬੀਕਾਨੇਰ ਖੇਤਰ ਦੇ ਅਨੂਪਗੜ੍ਹ ਇਲਾਕੇ ਵਿਚ ਵਾਪਰੀ ਹੈ। ਪਾਕਿਸਤਾਨੀ ਵਿਅਕਤੀ ਦੀ ਦੇਹ ਸਥਾਨਕ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ ਤੇ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਗਈ ਹੈ। -ਪੀਟੀਆਈ