ਸ੍ਰੀਨਗਰ, 13 ਜੂਨ
ਪਾਕਿਸਤਾਨੀ ਫ਼ੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ ’ਤੇ ਜੰਮੂ ਕਸ਼ਮੀਰ ਦੇ ਕਮਾਲਕੋਟ ਸੈਕਟਰ ’ਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਕਿਹਾ,‘‘ਸਵੇਰੇ ਕਰੀਬ 9 ਵਜ ਕੇ 20 ਮਿੰਟ ’ਤੇ ਪਾਕਿਸਤਾਨ ਨੇ ਉੜੀ ਇਲਾਕੇ ’ਚ ਬਿਨਾਂ ਭੜਕਾਹਟ ਦੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ।’’ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ। ਪਾਕਿਸਤਾਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਼ਿਲ੍ਹੇ ’ਚ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਰਾਮਪੁਰ ਸੈਕਟਰ ’ਚ ਪਾਕਿਸਤਾਨੀ ਗੋਲੀਬਾਰੀ ਦੌਰਾਨ ਮਹਿਲਾ ਅਖ਼ਤਰ ਬੇਗ਼ਮ (48) ਹਲਾਕ ਹੋ ਗਈ ਸੀ। ਬਾਤਗਰਾਂ ’ਚ ਊਸ ਦੇ ਮਕਾਨ ’ਤੇ ਗੋਲਾ ਡਿੱਗਿਆ ਸੀ ਅਤੇ ਉਹ ਥਾਂ ’ਤੇ ਹੀ ਮਾਰੀ ਗਈ ਸੀ। ਘਟਨਾ ’ਚ 23 ਵਰ੍ਹਿਆਂ ਦੀ ਔਰਤ ਜ਼ਖ਼ਮੀ ਹੋਈ ਹੈ। ਪਾਕਿਸਤਾਨੀ ਫ਼ੌਜ ਦੀ ਗੋਲਾਬਾਰੀ ’ਚ ਚਾਰ ਘਰ ਅਤੇ ਇਕ ਮਸਜਿਦ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਈ ਪਰਿਵਾਰਾਂ ਨੇ ਬੰਕਰਾਂ ’ਚ ਪਨਾਹ ਲਈ ਹੈ ਜਦਕਿ ਕਈ ਲੋਕ ਉੜੀ ਤਹਿਸੀਲ ’ਚ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। -ਪੀਟੀਆਈ