ਜੰਮੂ: ਪਾਕਿਸਤਾਨੀ ਰੇਂਜਰਾਂ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਨੇੜੇ ਪਿੰਡਾਂ ਤੇ ਮੂਹਰਲੀਆਂ ਚੌਕੀਆਂ ’ਤੇ ਗੋਲੀਬਾਰੀ ਕਰਕੇ ਇੱਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਹੀਰਾਨਗਰ ਸੈਕਟਰ ਦੀ ਪੰਸਾਰ ਸਰਹੱਦੀ ਚੌਕੀ ਅਧੀਨ ਪੈਂਦੇ ਇਲਾਕੇ ’ਚ ਸਰਹੱਦ ਪਾਰ ਤੋਂ ਗੋਲੀਬਾਰੀ ਸ਼ੁਰੂ ਹੋਈ ਜਿਸ ਦਾ ਬੀਐੱਸਐੱਫ ਦੇ ਜਵਾਨਾਂ ਨੇ ਕਰਾਰ ਜਵਾਬ ਦਿੱਤਾ। ਦੋਵਾਂ ਧਿਰਾਂ ਵਿਚਾਲੇ ਤੜਕੇ ਪੌਣੇ ਚਾਰ ਵਜੇ ਤੱਕ ਗੋਲੀਬਾਰੀ ਜਾਰੀ ਰਹੀ। -ਪੀਟੀਆਈ