ਸ੍ਰੀਨਗਰ: ਪਾਕਿਸਤਾਨੀ ਫ਼ੌਜ ਨੇ ਅੱਜ ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਟੰਗਧਾਰ ਸੈਕਟਰ ’ਚ ਮੋਰਟਾਰ ਅਤੇ ਹੋਰ ਹਥਿਆਰਾਂ ਨਾਲ ਗੋਲੀਬੰਦੀ ਦੀ ਉਲੰਘਣਾ ਕੀਤੀ। ਇਸੇ ਦੌਰਾਨ ਕੁਲਗਾਮ ਜ਼ਿਲ੍ਹੇ ਵਿੱਚ ਸਥਿਤ ਇੱਕ ਪੁਲੀਸ ਪੋਸਟ ’ਤੇ ਅੱਜ ਸ਼ਾਮ ਸਮੇਂ ਅਤਿਵਾਦੀਆਂ ਨੇ ਇੱਕ ਗ੍ਰਨੇਡ ਸੁੱਟ ਦਿੱਤਾ, ਜਿਸ ਦੌਰਾਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। -ਪੀਟੀਆਈ