ਸੁਰੇਸ਼ ਐੱਸ. ਡੁੱਗਰ
ਜੰਮੂ, 22 ਸਤੰਬਰ
ਪਾਕਿ ਫੌਜ ਕਸ਼ਮੀਰ ਵਿਚ ਅਤਿਵਾਦੀਆਂ ਨੂੰ ਹਥਿਆਰ ਮੁਹੱਈਆ ਕਰਾਉਣ ਲਈ ਡਰੋਨ ਦਾ ਸਹਾਰਾ ਲੈ ਰਹੀ ਹੈ। ਅੱਜ ਵੀ ਅਖਨੂਰ ਪੁਲੀਸ ਪਾਰਟੀ ਅਤੇ ਫੌਜ ਦੀ ਸਾਂਝੀ ਟੀਮ ਨੇ ਨਯਵਾਲਾ ਦੇ ਸਰਹੱਦੀ ਇਲਾਕਿਆਂ ਵਿੱਚ ਡਰੋਨ ਦੀ ਮਦਦ ਨਾਲ ਸੁੱਟੇ ਕਈ ਪੈਕੇਟ ਜ਼ਬਤ ਕੀਤੇ ਹਨ। ਪੁਲੀਸ ਨੇ ਇਨ੍ਹਾਂ ਪੈਕੇਟ ਵਿਚੋਂ ਦੋ ਏਕੇ 47 ਅਸਾਲਟ ਰਾਈਫਲਾਂ, ਤਿੰਨ ਮੈਗਜੀਨ, 90 ਗੋਲੀਆਂ ਤੇ ਪਿਸਤੌਲ ਬਰਾਮਦ ਕੀਤੇ ਹਨ। ਪਾਕਿ ਰੇਂਜਰਾਂ ਨੇ ਮੰਗਲਵਾਰ ਤੜਕੇ ਅੰਤਰਰਾਸ਼ਟਰੀ ਸਰਹੱਦ ਦੇ ਅਖਨੂਰ ਸੈਕਟਰ ਵਿੱਚ ਡਰੋਨ ਰਾਹੀਂ ਹਥਿਆਰ ਭੇਜੇ। ਅੰਤਰਰਾਸ਼ਟਰੀ ਸਰਹੱਦ ਦੇ ਨਾਲ ਤਾਇਨਾਤ ਜੰਮੂ-ਕਸ਼ਮੀਰ ਦੇ ਪੁਲੀਸ ਮੁਲਾਜ਼ਮਾਂ ਨੇ ਡਰੋਨ ਦੀ ਹਰਕਤ ਵੇਖੀ ਅਤੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਪੁਲੀਸ ਨੇ ਅਖਨੂਰ ਦੇ ਸੋਹਲ ਪਿੰਡ ਵਿੱਚ ਹਥਿਆਰ ਬਰਾਮਦ ਕੀਤੇ।