ਨਵੀਂ ਦਿੱਲੀ, 17 ਨਵੰਬਰ
ਕੁਲਭੂਸ਼ਣ ਜਾਧਵ ਮਾਮਲੇ ਵਿੱਚ ਅੰਤਰਰਾਸ਼ਟਰੀ ਅਦਾਲਤ (ਆਈਸੀਜੇ) ਦੇ ਫੈਸਲੇ ਨੂੰ ਲਾਗੂ ਕਰਨ ਲਈ ਬਣਾਏ ਗਏ ਪਾਕਿਸਤਾਨੀ ਕਾਨੂੰਨ ਤੋਂ ਭਾਰਤ ਸੰਤੁਸ਼ਟ ਨਹੀਂ ਹੈ। ਐਮਈਏ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਕਾਨੂੰਨ ਪਿਛਲੇ ਆਰਡੀਨੈਂਸ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਧਵ ਮਾਮਲੇ ਵਿੱਚ ਭਾਰਤ ਨੂੰ ਸਫਾਰਤੀ ਪਹੁੰਚ ਦੇਣ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਅਜਿਹਾ ਮਾਹੌਲ ਬਣਾਉਣ ਵਿੱਚ ਅਸਫਲ ਰਿਹਾ ਹੈ ਜਿਸ ਵਿੱਚ ਨਿਰਪੱਖ ਸੁਣਵਾਈ ਕੀਤੀ ਜਾ ਸਕੇ।-ਏਜੰਸੀ