ਨਵੀਂ ਦਿੱਲੀ, 16 ਅਕਤੂਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਵੱਲੋਂ ਕਈ ਏਸ਼ੀਆਈ ਦੇਸ਼ਾਂ ਦੀ ਜੀਡੀਪੀ ਦੇ ਵਿਕਾਸ ਬਾਰੇ ਅਨੁਮਾਨਾਂ ਬਾਰੇ ਦਾਅਵਾ ਕਰਦਿਆਂ ਕਿਹਾ ਕਿ ਕਰੋਨਾ ਸੰਕਟ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਭਾਰਤ ਨਾਲੋਂ ਬਿਹਤਰ ਹਨ। ਉਨ੍ਹਾਂ ਨੇ ਟਵੀਟ ਕੀਤਾ ਕਰਦਿਆਂ ਆਈਐੱਮਐੱਫ ਦੇ ਅਨੁਮਾਨਾਂ ਨਾਲ ਸਬੰਧਤ ਗ੍ਰਾਫ ਸਾਂਝਾ ਕਰਦਿਆਂ ਕਿਹਾ,” ਭਾਜਪਾ ਸਰਕਾਰ ਦੀ ਇਕ ਹੋਰ ਠੋਸ ਪ੍ਰਾਪਤੀ। ਇਥੋਂ ਤੱਕ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਕਰੋਨਾ ਸੰਕਟ ਨਾਲ ਭਾਰਤ ਨਾਲੋਂ ਬਿਹਤਰ ਢੰਗ ਨਾਲ ਨਜਿੱਠੇ। ਕਾਂਗਰਸ ਨੇਤਾ ਦੁਆਰਾ ਸਾਂਝੇ ਕੀਤੇ ਗ੍ਰਾਫ ਵਿੱਚ ਦਿਖਾਇਆ ਗਿਆ ਹੈ ਕਿ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ ਚੀਨ, ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਅਤੇ ਕੁਝ ਹੋਰ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਘੱਟ ਰਹਿਣ ਵਾਲੀ ਹੈ।