ਇਸਲਾਮਾਬਾਦ, 15 ਸਤੰਬਰ
ਪਾਕਿਸਤਾਨ ਦੀ ਸੰਸਦ ਨੇ ਉਸ ਆਰਡੀਨੈਂਸ ਦੀ ਮਿਆਦ ਚਾਰ ਮਹੀਨੇ ਵਧਾ ਦਿੱਤੀ ਹੈ, ਜੋ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਆਪਣੀ ਸਜ਼ਾ ਖ਼ਿਲਾਫ਼ ਕਿਸੇ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨ ਦੀ ਆਗਿਆ ਦਿੰਦਾ ਹੈ। ਡਾਅਨ ਨਿਊਜ਼ ਨੇ ਦੱਸਿਆ ਕਿ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਸਮੀਖਿਆ ਅਤੇ ਮੁੜ ਵਿਚਾਰ) ਆਰਡੀਨੈਂਸ, ਜੋ ਪਿਛਲੇ ਮਈ ਵਿੱਚ ਜਾਰੀ ਹੋਇਆ ਸੀ, ਦੀ 17 ਸਤੰਬਰ ਨੂੰ ਮਿਆਦ ਪੁੱਗਣੀ ਸੀ ਪਰ ਕੌਮੀ ਅਸੈਂਬਲੀ ਨੇ ਸੋਮਵਾਰ ਨੂੰ ਇਸ ਦੀ ਮਿਆਦ ਚਾਰ ਮਹੀਨਿਆਂ ਤੱਕ ਵਧਾ ਦਿੱਤੀ।