ਜੰਮੂ, 13 ਦਸੰਬਰ
ਇੱਥੇ ਕੌਮਾਂਤਰੀ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਬੀਐੱਸਐੱਫ ਨੇ ਪਾਕਿਸਤਾਨੀ ਮਹਿਲਾ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਬੀਐੱਸਐੱਫ ਦੇ ਡੀਆਈਜੀ ਐੱਸਪੀਐੱਸ ਸੰਧੂ ਨੇ ਦੱਸਿਆ ਕਿ ਜਵਾਨਾਂ ਨੇ ਬੀਤੀ ਰਾਤ ਆਰ ਐੱਸ ਪੁਰਾ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਸ੍ਰੀ ਸੰਧੂ, ਜੋ ਬੀਐੱਸਐੱਫ ਦੇ ਲੋਕ ਸੰਪਰਕ ਅਫ਼ਸਰ ਵੀ ਹਨ, ਨੇ ਦੱਸਿਆ, ‘‘ਬੀਐੱਸਐੱਫ ਜਵਾਨਾਂ ਨੂੰ ਸਰਹੱਦ ’ਤੇ ਸ਼ੱਕੀ ਹਿਲਜੁਲ ਨਜ਼ਰ ਆਈ ਅਤੇ ਉਨ੍ਹਾਂ ਵੱਲੋਂ ਘੁਸਪੈਠੀਏ ਨੂੰ ਕੌਮਾਂਤਰੀ ਸਰਹੱਦ ਪਾਰ ਨਾ ਕਰਨ ਦੀ ਕਈ ਵਾਰ ਚਿਤਾਵਨੀ ਦਿੱਤੀ ਗਈ, ਪਰ ਘੁਸਪੈਠੀਆ ਕੰਡਿਆਲੀ ਤਾਰ ਵੱਲ ਤੇਜ਼ੀ ਨਾਲ ਵਧਦਾ ਰਿਹਾ।’’
ਉਨ੍ਹਾਂ ਦੱਸਿਆ ਕਿ ਜਵਾਨਾਂ ਨੂੰ ਅਖ਼ੀਰ ਗੋਲੀ ਚਲਾਉਣੀ ਪਈ ਅਤੇ ਘੁਸਪੈਠੀਏ ਨੂੰ ਸਰਹੱਦ ਦੇ ਅੰਦਰ ਹੀ ਢੇਰ ਕਰ ਦਿੱਤਾ। -ਪੀਟੀਆਈ