ਨਵੀਂ ਦਿੱਲੀ: ਊੱਘੀ ਅਜੋਕੀ ਭਾਰਤੀ ਚਿੱਤਰਕਾਰ ਅੰਜੁਮ ਸਿੰਘ ਕੈਂਸਰ ਨਾਲ ਲੰਮੀ ਜੱਦੋ-ਜਹਿਦ ਮਗਰੋਂ ਅੱਜ ਜ਼ਿੰਦਗੀ ਦੀ ਜੰਗ ਹਾਰ ਗਈ। ਊਹ 53 ਸਾਲਾਂ ਦੇ ਸਨ। ਮਿਊਜ਼ੀਅਮ ਆਫ਼ ਆਰਟ ਦੀ ਆਰਟ ਕੁਲੈਕਟਰ ਕਿਰਨ ਨਾਦਰ ਨੇ ਕਿਹਾ ਕਿ, ‘‘ਅੰਜੁਮ ਸਿੰਘ ਅਨੂਠੀ ਚਿੱਤਰਕਾਰ ਸੀ, ਜੋ ਕੈਂਸਰ ਨਾਲ ਬਹਾਦਰੀ ਅਤੇ ਹੌਸਲੇ ਨਾਲ ਲੰਮਾ ਸਮਾਂ ਜੂਝਦੀ ਹੋਈ ਰੁਖ਼ਸਤ ਹੋਈ।’’ ਊਨ੍ਹਾਂ ਦਾ ਪਿਛਲੇ ਸਾਲ ਆਖ਼ਰੀ ਸ਼ੋਅ ‘ਆਈ ਐਮ ਸਟਿੱਲ ਹੇਅਰ’ ਇੱਥੇ ਤਲਵਾੜ ਗੈਲਰੀ ਵਿੱਚ ਕਰਵਾਇਆ ਗਿਆ ਸੀ। ਊਨ੍ਹਾਂ ਦੇ ਕੈਂਸਰ ਬਾਰੇ ਸਾਲ 2014 ਵਿੱਚ ਪਤਾ ਚੱਲਿਆ ਸੀ। -ਪੀਟੀਆਈ