ਨਵੀਂ ਦਿੱਲੀ 14 ਨਵੰਬਰ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਐਤਵਾਰ ਨੂੰ ਪੱਤਰਕਾਰ ਲਿਖ ਕੇ ਅਦਾਕਾਰਾ ਕੰਗਣਾ ਰਣੌਤ ਤੋਂ ਪਦਮਸ੍ਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੰਗਨਾ ਨੇ ਮੁਲਕ ਦੀ ਆਜ਼ਾਦੀ ਬਾਰੇ ਕਥਿਤ ਅਪਮਾਨਜਨਕ ਟਿੱਪਣੀ ਕਰ ਕੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ। ਕੰਗਨਾ ਨੇ ਵੀਰਵਾਰ ਨੂੰ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮੁਲਕ ਨੂੰ ਅਸਲ ਆਜ਼ਾਦੀ 2014 ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨ ’ਤੇ ਮਿਲੀ ਸੀ, 1947 ਵਿੱਚ ਮਿਲੀ ਆਜ਼ਾਦੀ ‘ਖੈਰਾਤ’ ਸੀ। ਇਸ ਦੇ ਨਾਲ ਹੀ ਮਾਲੀਵਾਲ ਨੇ ਅਦਾਕਾਰਾ ਖਿਲਾਫ਼ ਦੇਸ਼ਧਰੋਹ ਦਾ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਹੈ। -ਏਜੰਸੀ