ਪਟਨਾ/ਨਵੀਂ ਦਿੱਲੀ: ਅਸਦੂਦੀਨ ਓਵਾਇਸੀ ਦੀ ਅਗਵਾਈ ਹੇਠਲੀ ਆਲ ਇੰਡੀਆ ਮਜਲਿਸ-ਏ-ਇਤਿਹਾਦ-ਊਲ-ਮੁਸਲਮੀਨ (ਏਆਈਐੱਮਆਈਐੱਮ) ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਮੁਸਲਮਾਨਾਂ ਦੀ ਵੱਧ ਵਸੋਂ ਵਾਲੀਆਂ ਚਾਰ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਏਆਈਐੱਮਆਈਐੱਮ ਦੇ ਕੌਮੀ ਤਰਜ਼ਮਾਨ ਅਸੀਮ ਵੱਕਾਰ ਨੇ ਕਿਹਾ ਕਿ ਊਨ੍ਹਾਂ ਦੀ ਪਾਰਟੀ ਨੂੰ ‘ਵੋਟ ਕਟੂਆ’ ਆਖਣ ਵਾਲਿਆਂ ਨੂੰ ਲੋਕਾਂ ਤੋਂ ਕਰਾਰਾ ਜਵਾਬ ਮਿਲਿਆ ਹੈ। ਚੋਣਾਂ ਵਿੱਚ ਮਿਲੀ ਜਿੱਤ ਮਗਰੋਂ ਪਾਰਟੀ ਸਰਕਾਰ ਬਣਾਊਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਫ਼ੈਸਲਾ ਓਵਾਇਸੀ ਵਲੋਂ ਕੀਤਾ ਜਾਵੇਗਾ।
-ਪੀਟੀਆਈ